Patiala:  Nov. 11, 2020

M. Modi College organised National Webinar on Solid Waste Management

The ‘Swachhta club’ of Multani Mal Modi College Patiala in collaboration with Municipal Cooperation Patiala organized one day National Webinar on Solid Waste Management. A total of 631 participants from 21 Indian states and 15 countries including Philippines, Sri Lanka, Bangladesh, Nepal and Pakistan have registered for this webinar. The objective of this webinar was to bring into focus the importance of the process of collecting, treating and disposing of solid material that is discarded after the use and can create unsanitary conditions leading to pollution of environment and out-breaks of vector –borne diseases. The chief guest of this webinar was Sh. Avikesh Gupta, joint Commissioner Municipal Corporation, Patiala. The key note address was delivered by Dr. Brajesh Kumar Dubey, Associate Professor, Department of Civil Engineering, IIT, Kharagpur, West Bengal. Sh. Lal Vishwas, Joint Commissioner Municipal Corporation Patiala and Sh. Dalip Kumar, Executive Engineer, Municipal Corporation, Patiala were guest speakers. Sh. Amandeep Sekhon, Coordinator, Swachh Bharat Abhiyan (Patiala Urban) was also present in this event.

College Principal Dr. Khushvinder Kumar welcomed the chief guest and all delegates and said that for future ready green-clean cities the methods and techniques of community based solid waste management should be emphasized upon. Dr. Ashwani Kumar, Head of department and coordinator of the webinar shared the detailed report of the various initiatives taken by college for solid waste management and water conservation.

The keynote speaker Dr. Brajesh Kumar Dubey was formally introduced by organizing Secretary Dr. Manish Sharma. In his address he discussed about how to select proper treatment Technology for Waste Management Infrastructure’. He emphasized that for effective waste disposal, on site segregation of the waste is the key. He discussed about the waste hierarchy and its management and talked about waste management policies and activities in India based on the 3R principle i.e. reduce, reuse and recycle.

Sh. Lal Vishwas talked about various practices taken in by Municipal Corporation Patiala under Swachh Bharat Abhiyan, initiated by Government of India. Second speaker Sh. Dalip Kumar was introduced by organizing Secretary Dr. Heena Sachdeva and he discussed about how to manage horticulture waste. There was a question-answering session in the webinar at the end of lectures.  

The vote of thanks was proposed by vice Principal of the college Prof. Shailendra Sidhu.

The webinar was technically assisted by Dr. Rohit Sachdeva.

 

ਮੋਦੀ ਕਾਲਜ ਵਿੱਚ ਸੌਲਿਡ ਵੇਸਟ ਮੈਂਨਜਮੈਂਟ ਵਿਸ਼ੇ ਤੇ ਰਾਸ਼ਟਰੀ ਵੈਬੀਨਾਰ ਦਾ ਆਯੋਜਨ

ਪਟਿਆਲਾ: 11 ਨਵੰਬਰ, 2020

ਸਥਾਨਿਕ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੇ ‘ਸਵੱਸਥਾ ਕਲੱਬ’ ਵੱਲੋਂ ਨਗਰ ਨਿਗਮ ਪਟਿਆਲਾ ਦੇ ਸਹਿਯੋਗ ਨਾਲ ‘ਸੌਲਿਡ ਵੇਸਟ ਮੈਂਨਜਮੈਂਟ’ ਵਿਸ਼ੇ ਤੇ ਅੱਜ ਇੱਕ ਰਾਸ਼ਟਰੀ ਵੈਬੀਨਾਰ ਦਾ ਆਯੋਜਨ ਕਰਵਾਇਆ ਗਿਆ।ਇਸ ਵੈਬੀਨਾਰ ਦਾ ਮੁੱਖ ਉਦੇਸ਼ ਕੂੜਾ-ਕਰਕਟ ਤੇ ਕਚਰਾ-ਪ੍ਰਬੰਧਨ ਦੀਆਂ ਤਕਨੀਕਾਂ ਤੇ ਚਰਚਾ ਕਰਨ ਦੇ ਨਾਲ-ਨਾਲ ਇਸ ਨੂੰ ਸਹੀ ਤਰੀਕੇ ਨਾਲ ਇਕੱਤਰ ਕਰਨ, ਇਸ ਦੀ ਢੁੱਕਵੀਂ ਵੰਡ ਕਰਨ ਅਤੇ ਇਸ ਨੂੰ ਵਿਗਿਆਨਕ ਤਰੀਕੇ ਨਾਲ ਨਸ਼ਟ ਕਰਨ ਦੀ ਪ੍ਰਦੂਸ਼ਣ ਨੂੰ ਘਟਾਉਣ ਤੇ ਬੀਮਾਰੀਆਂ ਰੋਕਣ ਵਿੱਚ ਭੂਮਿਕਾ ਤੇ ਚਰਚਾ ਵੀ ਕਰਨਾ ਸੀ।ਇਸ ਪ੍ਰੋਗਰਾਮ ਵਿੱਚ ਮੁੱਖ-ਮਹਿਮਾਨ ਵੱਜੋਂ ਸ਼੍ਰੀ.ਅਵੀਕੇਸ਼ ਗੁਪਤਾ, ਜੁਆਇੰਟ ਕਮਿਸ਼ਨਰ, ਨਗਰ ਨਿਗਮ ਪਟਿਆਲਾ ਨੇ ਸ਼ਿਰਕਤ ਕੀਤੀ।ਇਸ ਵੈਬੀਨਾਰ ਵਿੱਚ ਮੁੱਖ ਵਕਤਾ ਵੱਜੋਂ ਸ਼੍ਰੀ. ਬਰਜੇਸ਼ ਕੁਮਾਰ ਦੂਬੇ, ਐਸੋਸੀਏਟ ਪ੍ਰੋਫੈਸਰ, ਸਿਵਲ ਇੰਜਨੀਅਰਿੰਗ, ਆਈ.ਆਈ.ਟੀ, ਖੜਗਪੁਰ, ਪੱਛਮੀ ਬੰਗਾਲ  ਤੇ ਮੁੱਖ ਬੁਲਾਰਿਆਂ ਵੱਜੋਂ ਸ਼੍ਰੀ.ਲਾਲ ਵਿਸ਼ਵਾਸ਼, ਜੁਆਇੰਟ ਕਮਿਸ਼ਨਰ, ਨਗਰ ਨਿਗਮ ਪਟਿਆਲਾ ਅਤੇ ਸ਼੍ਰੀ. ਦਲੀਪ ਕੁਮਾਰ, ਕਾਰਜਕਾਰੀ ਇੰਜਨੀਅਰ, ਨਗਰ ਨਿਗਮ ਪਟਿਆਲਾ ਨੇ ਭਾਗ ਲਿਆ।ਇਸ ਵੈਬੀਨਾਰ ਵਿੱਚ ਸ਼੍ਰੀ. ਅਮਨਦੀਪ ਸੇਂਖੋ , ਕਾਰਡੀਨੇਟਰ, ਸਵੱਛ ਭਾਰਤ ਅਭਿਆਨ ਵੀ ਸ਼ਾਮਿਲ ਹੋਏ।
ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਇਸ ਮੌਕੇ ਤੇ ਮੁੱਖ ਮਹਿਮਾਨ, ਮੁੱਖ ਵਕਤਾ ਤੇ ਸ਼ਾਮਿਲ ਡੈਲੀਗੇਟਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਭੱਿਵੱਖ ਦੇ ਕਲੀਨ-ਗਰੀਨ ਸ਼ਹਿਰਾਂ ਦੀ ਵਿਉਂਤਬੰਦੀ ਵਿੱਚ ਸੌਲਿਡ ਵੇਸਟ ਮੈਂਨਜਮੈਂਟ ਦੀਆਂ ਤਕਨੀਕਾਂ ਤੇ ਪ੍ਰਬੰਧਨ ਦੀ ਬੇਹੱਦ ਮਹਤੱਵਪੂਰਣ ਭੂਮਿਕਾ ਹੈ।ਡਾ.ਅਸ਼ਵਨੀ ਕੁਮਾਰ,ਵਿਭਾਗ ਮੁੱਖੀ ਤੇ ਇਸ ਪ੍ਰੋਗਰਾਮ ਦੇ ਕਾਰਡੀਨੇਟਰ ਨੇ ਇਸ ਮੌਕੇ ਤੇ ਪਿੱਛਲੇ ਦਿਨਾਂ ਵਿੱਚ ਕਾਲਜ ਵੱਲੋਂ ਸ਼ੁਰੂ ਕੀਤੇ ਸੌਲਿਡ ਵੇਸਟ ਮੈਂਨਜਮੈਂਟ ਤੇ ਪਾਣੀ ਦੇ ਪ੍ਰਬੰਧਨ ਨਾਲ ਸਬੰਧਿਤ ਪ੍ਰਜੈਕਟਾਂ ਦੀ ਜਾਣਕਾਰੀ ਸਾਂਝੀ ਕੀਤੀ।
ਇਸ ਮੌਕੇ ਤੇ ਮੁੱਖ ਵਕਤਾ ਨਾਲ ਰਸਮੀ ਜਾਣ-ਪਹਿਚਾਣ ਵਿਭਾਗ ਦੇ ਐਂਸਿਸਟੈਂਟ ਪ੍ਰੋਫੈਸਰ ਤੇ ਪ੍ਰੋਗਰਾਮ ਦੇ ਕਾਰਜਕਾਰੀ ਸਕੱਤਰ ਡਾ. ਮਨੀਸ਼ ਵਰਮਾ ਨੇ ਕਰਵਾਈ।ਆਪਣੇ ਭਾਸ਼ਣ ਵਿੱਚ ਉਹਨਾਂ ਨੇ ਸੌਲਿਡ ਵੇਸਟ ਮੈਂਨਜਮੈਂਟ ਲਈ ਸਹੀ ਤੇ ਵਧੀਆ ਤਕਨਾਲੌਜੀ ਅਪਣਾਉਣ ਬਾਰੇ ਚਰਚਾ ਕੀਤੀ।ਉਹਨਾਂ ਅਨੁਸਾਰ ਜੇਕਰ ਕੂੜੇ-ਕਰਕਟ ਨੂੰ ਇਸ ਦੇ ਇਕੱਤਰ ਕਰਨ ਵਾਲੀ ਜਗਹ ਤੇ ਹੀ ਵੱਖੋਂ-ਵੱਖ ਕਰ ਲਿਆ ਜਾਵੇ ਤਾਂ  ਇਸ ਨਾਲ ਪ੍ਰਬੰਧਨ ਵਿੱਚ ਬਹੁਤ ਆਸਾਨੀ ਹੋ ਸਕਦੀ ਹੈ।ਉਹਨਾਂ ਨੇ ਇਸ ਮੌਕੇ ਤੇ ਕੂੜਾ-ਕਰਕਟ ਪ੍ਰਬੰਧਨ ਦੇ ਵੱਖ-ਵੱਖ ਪੜ੍ਹਾਵਾਂ ਬਾਰੇ ਤੇ 3R ਦੇ ਤਿੰਨ ਨਿਯਮਾਂ ਰਿਡਅੂਸ, ਰੀਜੂਜ਼ ਤੇ ਰੀ-ਸਾਈਕਲ ਤੇ ਵੀ ਵਿਸਥਾਰ ਸਹਿਤ ਚਾਨਣਾ ਪਾਇਆ।
ਸ਼੍ਰੀ.ਲਾਲ ਵਿਸ਼ਵਾਸ਼ ਨੇ ਇਸ ਮੌਕੇ ਤੇ ਨਗਰ ਨਿਗਮ ਪਟਿਆਲਾ ਵੱਲੋਂ ਕੂੜ-ਕਰਕਟ ਪ੍ਰਬੰਧਨ ਲਈ ਚੁੱਕੇ ਗਏ ਕਦਮਾਂ ਬਾਰੇ ਜਾਣਕਾਰੀ ਦਿੱਤੀ ਜਿਹੜੇ ਕਿ ਸਵੱਛ ਭਾਰਤ ਅਭਿਆਨ ਦੇ ਤਹਿਤ ਸ਼ੁਰੂ ਹੋਏ ਹਨ। ਸ਼੍ਰੀ. ਦਲੀਪ ਕੁਮਾਰ ਜੀ ਨੇ ਹਾਰਟੀਕਲਚਰ ਦੇ ਕੂੜੇ ਦੇ ਪ੍ਰਬੰਧਨ ਬਾਰੇ ਜਾਣਕਾਰੀ ਦਿੱਤੀ। ਵੈਬੀਨਾਰ ਦੇ ਆਖਿਰ ਵਿੱਚ ਇੱਕ ਸਵਾਲ-ਜਵਾਬ ਦਾ ਸ਼ੈਸ਼ਨ ਹੋਇਆ ਜਿਸ ਵਿੱਚ ਵਿਦਿਆਰਥੀਆਂ ਤੇ ਡੈਲੀਗੇਟਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ।
ਇਸ ਪ੍ਰੋਗਰਾਮ ਦੀ ਸਮਾਪਤੀ ਤੇ ਧੰਨਵਾਦ ਦਾ ਮਤਾ ਕਾਲਜ ਦੇ ਵਾਈਸ-ਪ੍ਰਿੰਸੀਪਲ ਪ੍ਰੋ. ਸ਼ੈਲੇਦਰ ਸਿਧੂ ਨੇ ਪੇਸ਼ ਕੀਤਾ।ਪ੍ਰੋਗਰਾਨ ਦਾ ਤਕਨੀਕੀ ਸੰਚਾਲਨ ਡਾ.ਰੋਹਿਤ ਸਚਦੇਵਾ ਨੇ ਕੀਤਾ।ਇਸ ਵਿੱਚ 15 ਮੁਲਕਾਂ, 21 ਰਾਜਾਂ ਤੋਂ 631 ਡੈਲੀਗੇਟ ਸ਼ਾਮਿਲ ਹੋਏ।